Heart Touching Lines For Father In Punjabi, Status For Dad In Punjabi
Heart Touching Lines For Father In Punjabi, Status For Dad In Punjab
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ..
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ…